ਸੱਚੀ ਮਿਹਨਤ, ਸਾਂਝ ਅਤੇ ਨਿਸ਼ਕਾਮ ਸੇਵਾ ਦੀਆਂ ਕਦਰਾਂ-ਕੀਮਤਾਂ ਤੇ ਆਧਾਰਿਤ।
ਆਪਣੀ ਵਿਰਾਸਤ ਤੋਂ ਪ੍ਰੇਰਣਾ ਲੈ ਕੇ ਫਾਈਵ ਰਿਵਰਜ਼ ਬੈਂਕ ਸਭਨਾਂ ਦਾ ਸਵਾਗਤ ਕਰਦਾ ਹੈ।



ਫਾਈਵ ਰਿਵਰਜ਼ ਬੈਂਕ ਦਾ ਨਾਮ ਸਿੱਖਾਂ ਦੀ ਪੁਸ਼ਤੈਨੀ ਧਰਤ ਪੰਜਾਬ ਦਾ ਸਤਿਕਾਰ ਕਰਦਾ ਹੈ ਜੋ ਕਿ ਸਦੀਆਂ ਤੋਂ ਵੰਨ-ਸੁਵੰਨਤਾ ਵਾਲਾ ਗੁਲਦਸਤਾ ਰਹੀ ਹੈ। ਸਾਡਾ ਨਾਮ ਹੀ ਦਰਸਾਉਂਦਾ ਹੈ ਕਿ ਸਾਨੂੰ ਪ੍ਰੇਰਿਤ ਕਰਨ ਵਾਲੀ ਵਿਰਾਸਤ ਅਨੁਸਾਰ ਅਸੀਂ ਸਭਨਾਂ ਦੀ ਸੇਵਾ ਕਰਨ ਵਾਸਤੇ ਦ੍ਰਿੜ ਹਾਂ।
ਅਮਰੀਕਾ ਵਿੱਚ ਸਥਾਪਿਤ ਪਹਿਲੇ ਸਿੱਖ ਬੈਂਕ ਵਜੋਂ, ਅਸੀਂ ਉਹਨਾਂ ਕਦਰਾਂ ਦਾ ਪਾਲਣ ਕਰਦੇ ਹਾਂ ਜੋ ਸਾਡੇ ਹਰ ਫ਼ੈਸਲੇ ਅਤੇ ਕਾਰਜ ਨੂੰ ਦਿਸ਼ਾ ਦਿੰਦੀਆਂ ਹਨ:

ਕਾਰੋਬਾਰੀ ਸੰਬੰਧਾਂ ਤੇ ਹੀ ਨਹੀਂ ਸਗੋਂ ਆਪਸੀ ਗੂੜ੍ਹੀਆਂ ਸਾਂਝਾਂ ਦੀ ਨੀਂਹ ਤੇ ਬਣੇ ਬੈਂਕ ਦਾ ਤਜਰਬਾ ਕਰੋ ਜੀ। ਤੁਹਾਡੀਆਂ ਵਿੱਤੀ ਲੋੜਾਂ ਦੀ ਪੂਰਤੀ ਲਈ ਅਸੀਂ ਪੂਰੀ ਮਿਹਨਤ ਅਤੇ ਲਗਨ ਨਾਲ ਕੰਮ ਕਰਦੇ ਹਾਂ ਤਾਂ ਕਿ ਤੁਹਾਡੇ ਵਿੱਤੀ ਮੌਕੇ ਖੁੰਜ ਨਾ ਜਾਣ।
ਫਾਈਵ ਰਿਵਰਜ ਬੈਂਕ ਇਕ ਵਿੱਤੀ ਅਦਾਰਾ ਹੈ ਪਰ ਉਸ ਦੇ ਨਾਲ ਨਾਲ ਸਿੱਖੀ ਸਿਧਾਂਤ ਚ ਸਮੋਏ ਸੇਵਾ , ਇਕਸਾਰਤਾ ਅਤੇ ਮਨੂਖੀ ਕਦਰਾ ਕੀਮਤਾਂ ਦੇ ਵਡਮੁੱਲੇ ਸਿਧਾਂਤ ਨੂੰ ਪਰਣਾਇਆ ਸੰਸਥਾਨ ਹੈ।ਇਹ ਅਦਾਰਾ ਨਿਆਰੇਪਣ ਤੇ ਸਾਰਿਆਂ ਦੀਆ ਲੋੜ੍ਹਾ ਨੂੰ ਧਿਆਨ ਵਿੱਚ ਰੱਖ ਤੁਹਾਡੀ ਸੇਵਾਵਾਂ ਕਰੇਗਾ।
ਅਮਰੀਕਾ ਦੇ ਪਹਿਲੇ ਸਿੱਖ ਬੈਂਕ ਦਾ ਹਿੱਸਾ ਬਣੋ। ਭਾਵੇਂ ਤੁਸੀਂ ਆਪਣਾ ਨਿੱਜੀ ਖਾਤਾ ਖੁਲ੍ਹਵਾ ਰਹੇ ਹੋ ਜਾਂ ਫਿਰ ਆਪਣੇ ਕਾਰੋਬਾਰ ਲਈ ਆ ਰਹੇ ਹੋ, ਤੁਸੀਂ ਅਜਿਹੇ ਭਾਈਚਾਰੇ ਦਾ ਹਿੱਸਾ ਬਣਨ ਜਾ ਰਹੇ ਹੋ ਜਿਹੜਾ ਸਾਂਝੀ ਕਾਮਯਾਬੀ ਵਿਚ ਵਿਸ਼ਵਾਸ ਰੱਖਦਾ ਹੈ।

ਕੀ ਤੁਹਾਡੇ ਕੋਈ ਸਵਾਲ ਹਨ? ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਫਾਈਵ ਰਿਵਰਜ਼ ਬੈਂਕ ਤੁਹਾਡੀਆਂ ਨਿੱਜੀ ਅਤੇ ਕਾਰੋਬਾਰੀ ਬੈਂਕਿੰਗ ਦੀਆਂ ਲੋੜਾਂ ਨੂੰ ਸਭ ਤੋਂ ਵਧੀਆ ਢੰਗ ਨਾਲ ਕਿਵੇਂ ਪੂਰਾ ਕਰਦਾ ਹੈ? ਸਾਡੀ ਟੀਮ ਮਦਦ ਕਰਨ ਲਈ ਤਿਆਰ ਹੈ।
ਸਾਨੂੰ ਪਰਾਮਸ ਵਿੱਚ ਮਿਲੋ ਜਾਂ ਸਾਨੂੰ ਕਾਲ ਕਰੋ। ਅਸੀਂ ਅਸਲੀ ਲੋਕਾਂ ਨਾਲ ਅਸਲੀ ਤੇ ਖਰੀ ਗੱਲਬਾਤ ਵਿੱਚ ਵਿਸ਼ਵਾਸ ਰੱਖਦੇ ਹਾਂ।
ਅਮਰੀਕਾ ਵਿੱਚ ਪਹਿਲਾ ਸਿੱਖ ਬੈਂਕ ਸੱਚੀ ਮਿਹਨਤ, ਸਾਂਝੀ ਸਮ੍ਰਿਧੀ ਅਤੇ ਨਿਸ਼ਕਾਮ ਸੇਵਾ ਦੇ ਮੁੱਲਾਂ ਉੱਤੇ ਅਧਾਰਿਤ ਹੈ ।
ਅਸੀਂ ਸੱਭ ਦਾ ਸਵਾਗਤ ਕਰਦੇ ਹਾਂ।